ਸ਼੍ਰੋਮਣੀ ਅਕਾਲੀ ਦਲ ਕਿਸੇ ਪਰਿਵਾਰ ਦਾ ਨਹੀਂ : Sukhbir Badal | OneIndia Punjabi

2022-09-02 0

ਸ਼੍ਰੋਮਣੀ ਅਕਾਲੀ ਦਲ (ਬਾਦਲ) ‘ਚ ਵੱਡੇ ਬਦਲਾਅ ਕੀਤੇ ਗਏ ਹਨ। ਅਕਾਲੀ ਦਲ ‘ਚ ਹੁਣ ਇਕ ਪਰਿਵਾਰ ਨੂੰ ਚੋਣਾਂ ‘ਚ ਇਕ ਹੀ ਟਿਕਟ ਮਿਲੇਗੀ। ਕੋਈ ਵੀ ਜ਼ਿਲ੍ਹਾ ਪ੍ਰਧਾਨ ਚੋਣ ਨਹੀਂ ਲੜੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੰਡੀਗੜ੍ਹ ਵਿਖੇ ਇਹ ਐਲਾਨ ਕੀਤਾ ਏ। ਅਕਾਲੀ ਦਲ ਵਿੱਚ ਪਿਛਲੇ ਕੁਝ ਸਮੇਂ ਤੋਂ ਲੀਡਰਸ਼ਿਪ ਨੂੰ ਲੈ ਕੇ ਬਗਾਵਤ ਚੱਲ ਰਹੀ ਸੀ।ਸੁਖਬੀਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਕਾਲੀ ਦਲ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ। ਜਿਵੇਂ ਕਿ ਕਿਹਾ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ 101 ਸਾਲ ਪਹਿਲਾਂ ਪੰਥ ਨੂੰ ਬਚਾਉਣ ਲਈ ਬਣਾਇਆ ਗਿਆ ਸੀ। ਅਕਾਲੀ ਦਲ ਪੰਜਾਬ ਦਾ ਹੈ। ਅਕਾਲੀ ਦਲ ਵਿੱਚ ਹੁਣ ਇੱਕ ਪ੍ਰਧਾਨ ਲਗਾਤਾਰ ਦੋ ਵਾਰ ਰਹਿ ਸਕਦਾ ਹੈ। ਤੀਸਰੇ ਕਾਰਜਕਾਲ ਲਈ, ਉਸਨੂੰ ਇੱਕ ਕਾਰਜਕਾਲ ਯਾਨੀ 5 ਸਾਲ ਲਈ ਬ੍ਰੇਕ ਲੈਣਾ ਪਵੇਗਾ। #SukhbirBadal #ShiromaniAkaliDal #PunjabPolitics